ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਿਆ, ਜਦੋਂ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਅਤੇ ਮੌਜੂਦਾ ਐਸਜੀਪੀਸੀ ਮੈਂਬਰ ਬਿਕਰਮਜੀਤ ਸਿੰਘ ਕੋਟਲਾ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋ ਗਏ। ਇਹ ਸ਼ਮੂਲੀਅਤ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਤੇ ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਭਾਈ ਅਮਨਦੀਪ ਸਿੰਘ ਡੱਡੂਆਣਾਂ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਦਯਾ ਸਿੰਘ, ਬਾਬਾ ਬਿਬੇਕ ਸਿੰਘ ਜੀ, ਭਾਈ ਹਰਕਮਲਪ੍ਰੀਤ ਸਿੰਘ, ਭਾਈ ਬਲਦੇਵ ਸਿੰਘ ਜੱਲੂਪੁਰ, ਭਾਈ ਮਹਿੰਦਰਪਾਲ ਸਿੰਘ ਤੁੰਗ, ਸੁਖਨੰਦਨ ਸਿੰਘ ਮੈਹਣੀਆ ਚੇਅਰਮੈਨ ਵਾਟਰ ਸਪਲਾਈ ਯੂਨੀਅਨ ਪੰਜਾਬ, ਮਨਜੀਤ ਸਿੰਘ ਰਾਅਪੁਰ , ਮਹਿਲ ਸਿੰਘ ਸਾਬਕਾ ਸਰਪੰਚ ਛਾਪਾ, ਮਨਧੀਰ ਸਿੰਘ ਰਸੂਲਪੁਰ ਸਾਬਕਾ ਬਲਾਕ ਸੰਮਤੀ ਮੈੰਬਰ, ਭਾਈ ਗੁਰਦੀਪ ਸਿੰਘ ਮੱਖਣਵਿੰਡੀ, ਭਾਈ ਸੁਖਰਾਜ ਸਿੰਘ ਸੁਲਤਾਨਵਿੰਡ, ਭਾਈ ਜਸਪਾਲ ਸਿੰਘ ਸਾਹਬੀ, ਭਾਈ ਗੁਰਜੀਤ ਸਿੰਘ ਖਾਲਸਾ, ਭਾਈ ਮਨਿੰਦਰ ਸਿੰਘ ਬੰਡਾਲਾ, ਟੋਨੀ ਭਿੰਡਰ, ਸ੍ਰ ਸੱਜਣ ਸਿੰਘ, ਸ੍ਰ ਬਲਵਿੰਦਰ ਸਿੰਘ, ਸ੍ਰ ਸਤਨਾਮ ਸਿੰਘ, ਸ੍ਰ ਹਰਦੇਵ ਸਿੰਘ, ਸ੍ਰ ਜੋਗਿੰਦਰ ਸਿੰਘ, ਸ੍ਰ ਸੁਪਨਦੀਪ ਸਿੰਘ, ਸ੍ਰ ਲਖਬੀਰ ਸਿੰਘ, ਸ੍ਰ ਅੰਗਰੇਜ ਸਿੰਘ, ਸ੍ਰ ਅਮਰਜੀਤ ਸਿੰਘ ਰਾਜ, ਸ੍ਰ ਜਗਦੀਪ ਸਿੰਘ ਜੱਗੀ ਸਮੇਤ ਸ਼ਾਮਿਲ ਹੋਏ ਆਗੂਆਂ ਦੇ ਸੈਂਕੜੇ ਸਾਥੀ ਮੌਜੂਦ ਸਨ। ਇਸ ਮੌਕੇ ਬਾਪੂ ਤਰਸੇਮ ਸਿੰਘ ਜੀ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਹਿੱਤਾਂ, ਪੰਥਕ ਸਿਧਾਂਤਾਂ ਅਤੇ ਲੋਕਾਂ ਦੀ ਆਵਾਜ਼ ਲਈ ਇਮਾਨਦਾਰੀ ਨਾਲ ਸੰਘਰਸ਼ ਕਰਨਾ ਚਾਹੁੰਦੇ ਹਨ, ਪਾਰਟੀ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਹਨ। ਉਹਨਾਂ ਕਿਹਾ ਕਿ ਡਾ. ਦਲਬੀਰ ਸਿੰਘ ਵੇਰਕਾ ਅਤੇ ਬਿਕਰਮਜੀਤ ਸਿੰਘ ਕੋਟਲਾ ਵਰਗੇ ਤਜਰਬੇਕਾਰ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਨਵੀਂ ਮਜ਼ਬੂਤੀ ਮਿਲੇਗੀ ਅਤੇ ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਇਮਾਨਦਾਰ, ਪੰਥ ਦਰਦੀ 'ਤੇ ਪੰਜਾਬ ਪੱਖੀ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਣਗੇ, ਜਿਸ ਨਾਲ ਪੰਜਾਬ ਦੇ ਹੱਕਾਂ ਦੀ ਲੜਾਈ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਡਾ. ਦਲਬੀਰ ਸਿੰਘ ਵੇਰਕਾ ਅਤੇ ਬਿਕਰਮਜੀਤ ਸਿੰਘ ਕੋਟਲਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਅਤੇ ਪੰਥ ਦੇ ਹਿੱਤਾਂ ਨੂੰ ਪਹਿਲ ਦੇਣ ਦੇ ਮੰਤਵ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਸਿਧਾਂਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਪੰਜਾਬ ਦੇ ਹੱਕਾਂ ਲਈ ਹਰ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ। ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਆਗੂਆਂ ਵਰਕਰਾਂ ਵੱਲੋਂ ਨਵੇਂ ਸ਼ਾਮਲ ਹੋਏ ਆਗੂਆਂ ਦਾ ਨਿੱਘਾ ਸਵਾਗਤ ਕਰਦਿਆਂ ਇਸ ਸ਼ਮੂਲੀਅਤ ਨੂੰ ਪਾਰਟੀ ਲਈ ਇੱਕ ਅਹਿਮ ਅਤੇ ਇਤਿਹਾਸਕ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਭਰ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਹੋਰ ਵੱਡਾ ਜਨ ਸਮਰਥਨ ਮਿਲੇਗਾ ਅਤੇ ਪਾਰਟੀ ਦੀ ਜਥੇਬੰਦਕ ਤਾਕਤ ਵਿੱਚ ਹੋਰ ਵਾਧਾ ਹੋਵੇਗਾ।